Foreign Domestic Helpers' Corner Foreign Domestic Helpers' Corner

ਸਵਾਗਤ ਸੰਦੇਸ਼

ਇਹ ਪੋਰਟਲ ਹਾਂਗ ਕਾਂਗ ਵਿੱਚ ਵਿਦੇਸ਼ੀ ਘਰੇਲੂ ਸਹਾਇਕਾਂ (FDHs) ਦੇ ਰੁਜ਼ਗਾਰ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ਵਿੱਚ FDHs ਦੇ ਆਯਾਤ ਦੀ ਨੀਤੀ ਦੇ ਨਾਲ-ਨਾਲ, ਕਿਰਤ ਕਾਨੂੰਨਾਂ ਦੇ ਤਹਿਤ FDHs ਅਤੇ ਉਹਨਾਂ ਦੇ ਮਾਲਕਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ 'ਤੇ ਪ੍ਰਕਾਸ਼ਨ ਅਤੇ ਪ੍ਰਚਾਰ ਸਮੱਗਰੀ ਅਤੇ FDH ਦੀ ਭਰਤੀ ਲਈ ਮਿਆਰੀ ਰੁਜ਼ਗਾਰ ਇਕਰਾਰਨਾਮਾ ਵੀ ਸ਼ਾਮਲ ਹੈ। FDHs ਅਤੇ ਉਹਨਾਂ ਦੇ ਰੁਜ਼ਗਾਰਦਾਤਾਵਾਂ ਨੂੰ ਇਕਰਾਰਨਾਮਾ ਕਰਨ ਤੋਂ ਪਹਿਲਾਂ, ਜਾਂ ਰੁਜ਼ਗਾਰ ਦੇ ਦੌਰਾਨ ਇਸ ਵੈੱਬਸਾਈਟ ਵਿੱਚ ਦਿੱਤੀ ਜਾਣਕਾਰੀ ਦੇ ਨਾਲ-ਨਾਲ ਸੰਬੰਧਿਤ ਸਮੱਗਰੀ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਹਾਲਾਂਕਿ ਹਾਂਗ ਕਾਂਗ ਦੀ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਸਰਕਾਰ ਦੁਆਰਾ ਇਹ ਲੋੜੀਂਦਾ ਨਹੀਂ ਹੈ ਕਿ ਰੁਜ਼ਗਾਰਦਾਤਾ FDHs ਨੂੰ ਰੁਜ਼ਗਾਰ ਏਜੰਸੀਆਂ (EAs) ਰਾਹੀਂ ਹੀ ਨਿਯੁਕਤ ਕਰਨਾ ਚਾਹੀਦਾ ਹੈ, ਜਾਂ FDHs ਨੂੰ ਰੁਜ਼ਗਾਰ ਏਜੰਸੀਆਂ (EAs) ਤੋਂ ਹੀ ਨੌਕਰੀ ਲੈਣੀ ਚਾਹੀਦੀ ਹੈ, ਇਹ ਇੱਕ ਬਹੁਤ ਹੀ ਆਮ ਚੈਨਲ ਹੈ ਜਿਸ ਰਾਹੀਂ ਹਾਂਗ ਕਾਂਗ ਦੇ ਲੋਕ FDHs ਨੂੰ ਨਿਯੁਕਤ ਕਰਦੇ ਹਨ। FDH ਦੇ ਸਬੰਧਿਤ ਘਰੇਲੂ ਦੇਸ਼ਾਂ ਵਿੱਚ ਵੀ ਅਜਿਹੀ ਲੋੜ ਹੋ ਸਕਦੀ ਹੈ ਅਤੇ ਇਹ ਵੱਖ-ਵੱਖ ਦੇਸ਼ਾਂ ਵਿੱਚ ਵੱਖੋ-ਵੱਖਰੇ ਹੁੰਦੇ ਹਨ। FDHs ਅਤੇ ਰੁਜ਼ਗਾਰਦਾਤਾਵਾਂ ਨੂੰ EAs ਦੀ ਸੇਵਾ ਦੀ ਵਰਤੋਂ ਕਰਦੇ ਸਮੇਂ ਨੋਟ ਕਰਨ ਯੋਗ ਬਿੰਦੂਆਂ ਲਈ "ਇੱਕ ਰੁਜ਼ਗਾਰ ਏਜੰਸੀ ਦੀ ਨਿਯੁਕਤੀ" ਭਾਗ ਨੂੰ ਪੜ੍ਹਨ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਉਹ ਹਾਂਗ ਕਾਂਗ ਵਿੱਚ ਵੈਧ ਲਾਇਸੰਸ ਵਾਲੇ EA(s) ਦੀ ਪਛਾਣ ਕਰਨ ਲਈ ਇਸ ਪੇਜ ਵਿੱਚ ਸਰਚ ਇੰਜਣ ਦੀ ਵਰਤੋਂ ਵੀ ਕਰ ਸਕਦੇ ਹਨ।

FDHs ਦੇ ਰੁਜ਼ਗਾਰ ਲਈ ਅਰਜ਼ੀ ਦੇਣ ਲਈ ਯੋਗਤਾ ਦੇ ਮਾਪਦੰਡ ਅਤੇ ਪ੍ਰਕਿਰਿਆਵਾਂ ਨਾਲ ਸਬੰਧਤ ਮਾਮਲਿਆਂ ਲਈ, ਕਿਰਪਾ ਕਰਕੇ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ 'ਤੇ ਜਾਓ।

ਨਵਾਂ ਕੀ ਹੈ
    

ਆਮ ਨੀਤੀ

ਸਰਕਾਰ ਨੇ ਸਥਾਨਕ ਪੂਰਾ ਸਮਾਂ ਨਾਲ ਰਹਿਣ ਵਾਲੇ ਘਰੇਲੂ ਸਹਾਇਕਾਂ ਦੀ ਘਾਟ ਨੂੰ ਪੂਰਾ ਕਰਨ ਲਈ 1970 ਦੇ ਦਹਾਕੇ ਤੋਂ ਵਿਦੇਸ਼ੀ ਘਰੇਲੂ ਸਹਾਇਕਾਂ (FDHs) ਦੇ ਆਯਾਤ ਦੀ ਇਜਾਜ਼ਤ ਦਿੱਤੀ ਹੈ। ਇਹ ਵਿਵਸਥਾ ਸਰਕਾਰ ਦੀ ਕਿਰਤ ਨੀਤੀ ਦੇ ਮੂਲ ਸਿਧਾਂਤ ਦੇ ਅਨੁਸਾਰ ਹੈ ਕਿ ਸਥਾਨਕ ਕਾਮਿਆਂ ਨੂੰ ਰੁਜ਼ਗਾਰ ਵਿੱਚ ਪਹਿਲ ਦੇਣੀ ਚਾਹੀਦੀ ਹੈ। ਰੁਜ਼ਗਾਰਦਾਤਾ ਸਿਰਫ਼ ਤਾਂ ਹੀ ਕਾਮਿਆਂ ਨੂੰ ਆਯਾਤ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਹਾਂਗ ਕਾਂਗ ਵਿੱਚ ਢੁਕਵੇਂ ਸਥਾਨਕ ਕਾਮਿਆਂ ਦੀ ਭਰਤੀ ਕਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।

ਸਰਕਾਰ ਨੇ FDHs ਅਤੇ ਉਹਨਾਂ ਦੇ ਰੁਜ਼ਗਾਰਦਾਤਾਵਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਮਿਆਰੀ ਰੁਜ਼ਗਾਰ ਇਕਰਾਰਨਾਮਾ (SEC) (ਫਾਰਮ ID 407) ਨਿਰਧਾਰਤ ਕੀਤਾ ਹੈ। ਜੇਕਰ ਤੁਸੀਂ "ਹਾਂਗਕਾਂਗ ਦੇ ਬਾਹਰੋਂ ਭਰਤੀ ਕੀਤੇ ਜਾਣ ਵਾਲੇ ਘਰੇਲੂ ਸਹਾਇਕ ਲਈ ਰੁਜ਼ਗਾਰ ਇਕਰਾਰਨਾਮਾ" (ID 407) ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣਾ ਪੱਤਰ ਵਿਹਾਰ ਦਾ ਪਤਾ ਅਤੇ ਸੰਪਰਕ ਨੰਬਰ enquiry@immd.gov.hk 'ਤੇ ਈਮੇਲ ਰਾਹੀਂ ਜਾਂ Information and Liaison Section, Upper Ground Floor, Administration Tower, Immigration Headquarters, 61 Po Yap Road, Tseung Kwan O, New Territories ’ਤੇ ਡਾਕ ਰਾਹੀਂ ਭੇਜੋ।

ਕਿਰਤ ਕਾਨੂੰਨਾਂ ਦੁਆਰਾ ਪੇਸ਼ ਕੀਤੀ ਗਈ ਸੁਰੱਖਿਆ ਤੋਂ ਇਲਾਵਾ, FDHs ਵਧੇਰੇ ਸੁਰੱਖਿਆ ਪ੍ਰਾਪਤ ਕਰਦੇ ਹਨ, ਜਿਵੇਂ ਕਿ ਮੁਫ਼ਤ ਰਿਹਾਇਸ਼, ਮੁਫ਼ਤ ਭੋਜਨ ਅਤੇ ਰੁਜ਼ਗਾਰਦਾਤਾ ਦੁਆਰਾ ਮੁਫ਼ਤ ਡਾਕਟਰੀ ਦੇਖਭਾਲ, ਜਿਵੇਂ ਕਿ SECਵਿੱਚ ਨਿਰਧਾਰਤ ਕੀਤਾ ਗਿਆ ਹੈ। FDHs ਅਤੇ ਉਹਨਾਂ ਦੇ ਰੁਜ਼ਗਾਰਦਾਤਾਵਾਂ ਨੂੰ ਵਿਵਾਦਾਂ ਦੀ ਸਥਿਤੀ ਵਿੱਚ ਲੇਬਰ ਵਿਭਾਗ ਦੁਆਰਾ ਪ੍ਰਦਾਨ ਕੀਤੀ ਜਾਂਦੀ ਮੁਫਤ ਸਲਾਹ ਅਤੇ ਸੁਲਾਹ ਸੇਵਾ ਤੱਕ ਪਹੁੰਚ ਵੀ ਪ੍ਰਾਪਤ ਹੈ (ਲੇਬਰ ਵਿਭਾਗ ਦੇ ਲੇਬਰ ਰਿਲੇਸ਼ਨਜ਼ ਡਿਵੀਜ਼ਨ ਦੇ ਦਫਤਰਾਂ ਦੇ ਪਤੇ ਅਤੇ ਸੰਪਰਕ ਵੇਰਵਿਆਂ ਲਈ ਇੱਥੇ ਕਲਿੱਕ ਕਰੋ)। ਜੇਕਰ ਸੁਲ੍ਹਾ-ਸਫਾਈ ਦੁਆਰਾ ਕੋਈ ਨਿਪਟਾਰਾ ਨਹੀਂ ਕੀਤਾ ਜਾ ਸਕਦਾ ਹੈ, ਤਾਂ ਕੇਸਾਂ ਨੂੰ ਲੇਬਰ ਟ੍ਰਿਬਿਊਨਲ ਜਾਂ ਮਾਇਨਰ ਇੰਪਲਾਇਮੈਂਟ ਦਾਅਵਿਆਂ ਦੇ ਨਿਰਣਾਇਕ ਬੋਰਡ ਕੋਲ ਫੈਸਲੇ ਲਈ ਭੇਜਿਆ ਜਾਵੇਗਾ।

ਰੁਜ਼ਗਾਰਦਾਤਾਵਾਂ ਦੇ ਨਾਲ-ਨਾਲ ਸਥਾਨਕ ਕਰਮਚਾਰੀਆਂ ਦੇ ਨੌਕਰੀ ਦੇ ਮੌਕਿਆਂ ਦੀ ਰੱਖਿਆ ਕਰਨ ਲਈ, FDHs ਨੂੰ ਪਾਰਟ-ਟਾਈਮ ਕੰਮ ਸਮੇਤ ਕੋਈ ਹੋਰ ਰੁਜ਼ਗਾਰ ਲੈਣ ਦੀ ਇਜਾਜ਼ਤ ਨਹੀਂ ਹੈ, ਜਾਂ ਦਸਤਖਤ ਕੀਤੇ ਇਕਰਾਰਨਾਮੇ ਵਿੱਚ ਦਰਸਾਏ ਅਨੁਸਾਰ ਉਹਨਾਂ ਦੇ ਰੁਜ਼ਗਾਰਦਾਤਾਵਾਂ ਦੇ ਪਤਿਆਂ ਤੋਂ ਇਲਾਵਾ ਕਿਸੇ ਹੋਰ ਥਾਂ 'ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ।

ਰੁਜ਼ਗਾਰਦਾਤਾਵਾਂ ਅਤੇ FDHs ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ 'ਤੇ ਇੱਕ ਤੁਰੰਤ ਹਵਾਲਾ ਪ੍ਰਦਾਨ ਕਰਨ ਲਈ, ਕਿਰਤ ਵਿਭਾਗ ਨੇ FDHs ਅਤੇ ਉਹਨਾਂ ਦੇ ਰੁਜ਼ਗਾਰਦਾਤਾਵਾਂ ਦੁਆਰਾ ਉਠਾਏ ਗਏ ਕੁਝ ਆਮ ਸਵਾਲਾਂ ਦੇ ਜਵਾਬਾਂ ਨੂੰ ਸ਼ਾਮਲ ਕਰਦੇ ਹੋਏ, "ਵਿਦੇਸ਼ੀ ਘਰੇਲੂ ਸਹਾਇਕਾਂ ਦੇ ਰੁਜ਼ਗਾਰ ਲਈ ਵਿਹਾਰਕ ਗਾਈਡ - ਵਿਦੇਸ਼ੀ ਘਰੇਲੂ ਸਹਾਇਕਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ", ਜਾਰੀ ਕੀਤਾ ਹੈ। ਤੁਸੀਂ ਕਿਰਤ ਕਾਨੂੰਨਾਂ ਅਤੇ SEC ਦੇ ਅਧੀਨ FDHs ਅਤੇ ਰੁਜ਼ਗਾਰਦਾਤਾਵਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨਾਲ ਸਬੰਧਤ ਹੋਰ ਸਮੱਗਰੀ ਲਈ "ਪ੍ਰਚਾਰ ਸਮੱਗਰੀ ਅਤੇ ਸੰਬੰਧਿਤ ਪ੍ਰਕਾਸ਼ਨ" ਸੈਕਸ਼ਨ 'ਤੇ ਵੀ ਜਾ ਸਕਦੇ ਹੋ।

FDHs ਦੇ ਇਕਰਾਰਨਾਮੇ ਅਤੇ ਕਾਨੂੰਨੀ ਹੱਕਾਂ ਬਾਰੇ ਕੁੱਝ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ।

ਸੰਬੰਧਿਤ ਲਿੰਕ: ਵਿਦੇਸ਼ੀ ਘਰੇਲੂ ਸਹਾਇਕਾਂ ਦੀ ਭਰਤੀ


ਘੱਟੋ-ਘੱਟ ਮੰਨਜ਼ੂਰਸ਼ੁਦਾ ਮਜ਼ਦੂਰੀ (MAW)

MAW, FDHs ਨੂੰ ਪੇਸ਼ ਕੀਤੀ ਗਈ ਉਜਰਤ ਸੁਰੱਖਿਆ ਹੈ। ਰੁਜ਼ਗਾਰਦਾਤਾਵਾਂ ਨੂੰ ਇਕਰਾਰਨਾਮੇ 'ਤੇ ਹਸਤਾਖਰ ਕਰਨ ਵੇਲੇ FDHs ਨੂੰ ਇੱਕ ਤਨਖਾਹ ਅਦਾ ਕਰਨੀ ਚਾਹੀਦੀ ਹੈ ਜੋ ਪ੍ਰਚਲਿਤ MAW ਤੋਂ ਘੱਟ ਨਾ ਹੋਵੇ। ਇੱਕ ਪਾਸੇ ਇਹ ਸ਼ੋਸ਼ਣ ਦੇ ਵਿਰੁੱਧ FDHs ਦੀ ਸੁਰੱਖਿਆ ਕਰਦਾ ਹੈ ਅਤੇ ਸਥਾਨਕ ਕਾਮਿਆਂ ਨੂੰ ਸਸਤੀ ਵਿਦੇਸ਼ੀ ਕਿਰਤ ਨਾਲ ਮੁਕਾਬਲੇ ਤੋਂ ਬਚਾਉਂਦਾ ਹੈ। ਹਾਂਗ ਕਾਂਗ ਵਿੱਚ ਆਮ ਆਰਥਿਕ ਅਤੇ ਰੁਜ਼ਗਾਰ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਹਾਂਗ ਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਸਰਕਾਰ ਦੁਆਰਾ MAW ਦੀ ਨਿਯਮਿਤ ਤੌਰ 'ਤੇ ਸਮੀਖਿਆ ਕੀਤੀ ਜਾਵੇਗੀ।

28 ਸਤੰਬਰ 2024 ਤੋਂ ਪ੍ਰਭਾਵੀ ਤੌਰ ’ਤੇ, FDHs ਲਈ MAW $4,990 ਪ੍ਰਤੀ ਮਹੀਨਾ ਹੈ, ਜੋ ਕਿ 28 ਸਤੰਬਰ 2024 ਨੂੰ ਜਾਂ ਇਸ ਤੋਂ ਬਾਅਦ ਹਸਤਾਖਰ ਕੀਤੇ ਰੁਜ਼ਗਾਰ ਇਕਰਾਰਨਾਮਿਆਂ 'ਤੇ ਲਾਗੂ ਹੁੰਦਾ ਹੈ। ਪਹਿਲਾਂ MAW $4,870 ਸੀ, ਜੋ ਕਿ 30 ਸਤੰਬਰ 2023 ਤੋਂ 27 ਸਤੰਬਰ 2024 ਵਿਚਕਾਰ ਹਸਤਾਖਰ ਕੀਤੇ ਇਕਰਾਰਨਾਮਿਆਂ 'ਤੇ ਲਾਗੂ ਹੁੰਦਾ ਹੈ।


ਮਹੱਤਵਪੂਰਨ ਸੰਦੇਸ਼

Labour Department to hold briefing for employers of foreign domestic helpers

The Labour Department (LD) will hold a briefing on the employment of foreign domestic helpers (FDHs) at 7pm on 29 April 2025 (Tuesday) at the Lecture Theatre of the Hong Kong Central Library, 66 Causeway Road, Causeway Bay. The briefing will provide an overview of the employment rights and obligations of employers of FDHs. A representative from the Office of the Privacy Commissioner for Personal Data will also speak on the protection of personal data privacy for employers and FDHs. The briefing will be conducted in Cantonese and admission is free. FDH employers, especially first-time employers, are welcome to attend. Please click here for details.

ਕਿਰਤ ਵਿਭਾਗ ਵਿਦੇਸ਼ੀ ਘਰੇਲੂ ਸਹਾਇਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹੈ ਜਦੋਂ ਬਾਹਰ ਵੱਲ ਮੂੰਹ ਵਾਲੀਆਂ ਖਿੜਕੀਆਂ ਦੀ ਸਫ਼ਾਈ ਕਰਦੇ ਹਨ। 

ਕਿਰਤ ਵਿਭਾਗ (LD) ਉਸ ਘਾਤਕ ਦੁਰਘਟਨਾ ਬਾਰੇ ਬਹੁਤ ਚਿੰਤਤ ਹੈ ਜੋ ਅਤੀਤ ਵਿੱਚ ਵਾਪਰੀ ਸੀ ਜਦੋਂ ਇੱਕ ਵਿਦੇਸ਼ੀ ਘਰੇਲੂ ਸਹਾਇਕ (FDH) ਬਾਹਰ ਵੱਲ ਮੂੰਹ ਵਾਲੀ ਖਿੜਕੀ ਦੀ ਸਫਾਈ ਕਰ ਰਿਹਾ ਸੀ। LD ਰੁਜ਼ਗਾਰਦਾਤਾਵਾਂ ਨੂੰ ਯਾਦ ਦਿਵਾਉਂਦਾ ਹੈ ਕਿ ਕਿਸੇ ਵੀ ਅਜਿਹੀ ਖਿੜਕੀ ਜੋ ਜ਼ਮੀਨੀ ਪੱਧਰ 'ਤੇ ਸਥਿਤ ਨਹੀਂ ਹੈ ਜਾਂ ਬਾਲਕੋਨੀ ਦੇ ਨਾਲ ਨਹੀਂ ਹੈ (ਜਿਸ 'ਤੇ ਸਹਾਇਕ ਦੇ ਕੰਮ ਕਰਨ ਲਈ ਇਹ ਵਾਜਬ ਤੌਰ 'ਤੇ ਸੁਰੱਖਿਅਤ ਹੋਣਾ ਚਾਹੀਦਾ ਹੈ) ਜਾਂ ਸਾਂਝਾ ਕੋਰੀਡੋਰ ਦੇ ਬਾਹਰੀ ਹਿੱਸੇ ਨੂੰ ਸਾਫ਼ ਕਰਨ ਲਈ FDH ਦੀ ਲੋੜ ਤੋਂ ਪਹਿਲਾਂ ਹੇਠ ਲਿਖੀਆਂ ਦੋ ਸ਼ਰਤਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ :

1. ਸਾਫ਼ ਕੀਤੀ ਜਾ ਰਹੀ ਖਿੜਕੀ ਨੂੰ ਇੱਕ ਗਰਿੱਲ ਨਾਲ ਫਿੱਟ ਕੀਤਾ ਗਿਆ ਹੈ ਜੋ ਇਸ ਤਰੀਕੇ ਨਾਲ ਬੰਦ ਜਾਂ ਸੁਰੱਖਿਅਤ ਹੈ ਜੋ ਗਰਿੱਲ ਨੂੰ ਖੁੱਲਣ ਤੋਂ ਰੋਕਦਾ ਹੈ; ਅਤੇ

2. ਬਾਹਾਂ ਨੂੰ ਛੱਡ ਕੇ FDH ਦੇ ਸਰੀਰ ਦਾ ਕੋਈ ਵੀ ਹਿੱਸਾ ਖਿੜਕੀ ਦੇ ਕਿਨਾਰੇ ਤੋਂ ਬਾਹਰ ਨਹੀਂ ਨਿਕਲਿਆ ਹੋਇਆ ਹੈ।

ਉਪਰੋਕਤ ਸ਼ਰਤਾਂ FDHs ਲਈ ਮਿਆਰੀ ਰੁਜ਼ਗਾਰ ਇਕਰਾਰਨਾਮੇ ਵਿੱਚ ਸਪਸ਼ਟ ਤੌਰ 'ਤੇ ਦੱਸੀਆਂ ਗਈਆਂ ਹਨ ਜਿਸਦੀ ਰੁਜ਼ਗਾਰਦਾਤਾਵਾਂ ਅਤੇ FDHs ਦੁਆਰਾ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕੋਈ ਰੁਜ਼ਗਾਰਦਾਤਾ ਇੱਕ FDH ਨੂੰ ਇਕਰਾਰਨਾਮੇ ਦੀ ਉਲੰਘਣਾ ਕਰਦੇ ਹੋਏ ਬਾਹਰ ਵੱਲ ਮੂੰਹ ਵਾਲੀਆਂ ਖਿੜਕੀਆਂ ਨੂੰ ਸਾਫ਼ ਕਰਨ ਲਈ ਬੇਨਤੀ ਕਰਦਾ ਹੈ, ਤਾਂ FDH ਨੂੰ ਅਜਿਹੀ ਬੇਨਤੀ ਨੂੰ ਇਨਕਾਰ ਕਰਨਾ ਚਾਹੀਦਾ ਹੈ। FDHs ਸਮਰਪਿਤ FDH ਹੌਟਲਾਈਨ 2157 9537 ਰਾਹੀਂ LD ਤੋਂ ਸਹਾਇਤਾ ਵੀ ਲੈ ਸਕਦੇ ਹਨ।

LD ਜਨਤਾ ਦੇ ਹਰ ਉਸ ਮੈਂਬਰ ਨੂੰ ਅਪੀਲ ਕਰਦਾ ਹੈ ਜਿਸ ਨੇ ਕਿਸੇ FDH ਨੂੰ ਅਸੁਰੱਖਿਅਤ ਸਥਿਤੀ (ਜਿਵੇਂ ਕਿ ਸੁਰੱਖਿਆ ਸਹਾਇਤਾ ਤੋਂ ਬਿਨਾਂ ਕੰਮ ਕਰਨਾ ਜਾਂ ਉਚਾਈ 'ਤੇ ਖੜ੍ਹੇ ਹੋਣਾ) ਜਾਂ ਤਤਕਾਲ ਖਤਰੇ ਦਾ ਸਾਹਮਣਾ ਕਰਦੇ ਹੋਏ ਦੇਖਿਆ ਹੈ, ਤਾਂ ਉਹ ਇਸ ਮਾਮਲੇ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ।

ਵਿਧਾਨਿਕ ਛੁੱਟੀਆਂ ਵਿੱਚ ਵਾਧਾ

2024 ਤੋਂ ਕ੍ਰਿਸਮਿਸ ਦਿਵਸ ਤੋਂ ਬਾਅਦ ਦਾ ਪਹਿਲਾ ਕੰਮ-ਕਾਜ ਦਾ ਦਿਨ ਰੋਜ਼ਗਾਰ ਆਰਡੀਨੈਂਸ ਤਹਿਤ ਇੱਕ ਜੋੜੀ ਗਈ ਇੱਕ ਨਵੀਂ ਵਿਧਾਨਿਕ ਛੁੱਟੀ ਹੋਵੇਗੀ। ਵੇਰਵਿਆਂ ਲਈ, ਕਿਰਪਾ ਕਰਕੇ ਇੱਥੇ ਜਾਉ: https://www.labour.gov.hk/eng/news/EAO2021.htm